ਨਕੋਦਰ ਮਹਿਤਪੁਰ (ਸੁਰਿੰਦਰ ਛਾਬੜਾ ) ਪਿੰਡ ਪੰਡੋਰੀ ਖਾਸ ਵਿਖੇ ਮਾਤਾ ਸਾਹਿਬ ਕੋਰ ਜੀ ਦੇ ਪ੍ਰਕਾਸ਼ ਪੁਰਵ ਦੇ ਸਬੰਧ ਵਿਚ ਸਮੂਹ ਸੰਗਤਾ ਦੇ ਸਹਿਯੋਗ ਨਾਲ ਮਾਤਾ ਸਾਹਿਬ ਕੋਰ ਸੇਵਾ ਸੁਸ ਇਟੀ ਵੱਲੋ ਕੀਰਤਨ ਦਰਬਾਰ ਸਜਾਇਆ ਗਿਆ, ਇਸ ਮੋਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਬਿੰਦਰ ਸਿੰਘ ਦਾ ਕੀਰਤਨੀ ਨੇ ਹਾਜਰੀ ਭਰੀ ਇਸ ਤੋ ਉਪਰੰਤ ਭਾਈ ਅਮ੍ਰਿਤਪਾਲ ਸਿੰਘ ਘੁੰਮਣ ਦੇ ਢਾਡੀ ਵਾਰਾ ਰਾਹੀ ਹਾਜਰੀ ਭਰੀ ਇਸ ਮੋਕੇ ਸਟੇਜ ਸਕੱਤਰ ਦੀ ਭੂਮਿਕਾ ਸੁਰਜੀਤ ਸਿੰਘ ਖਾਲਸਾ ਅਤੇ ਅਜੀਤ ਸਿੰਘ ਮੱਟੂ ਨੇ ਨਿਭਾਈ, ਇਹ ਸਮਾਗਮ ਖਾਲਸਾ ਪ੍ਰਵਾਰ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਇਸ ਮੋਕੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸੇਰੋਵਾਲੀਆ ਨੇ ਵੀ ਸਿਰਕਤ ਕੀਤੀ









